ਅੰਜੂ ਅੱਜ ਫਿਰ ਨਿਕਲ ਆਏ,
ਜੱਦ ਮਿਲੇ ਅਲਮਾਰੀ ਚ ਖ਼ਤ ਪੁਰਾਣੇ;
ਯਾਦਾਂ ਦੇ ਪੁਤਲੇ ਫ਼ਿਰ ਪਿਘਲ ਆਏ,
ਸਾਮਣੇ ਦਿਸ ਪਏ ਗੁਜਰੇ ਜ਼ਮਾਨੇ।
“ਗਰੌਂਦੀਆਂ (grounds) ਚ ਫੁੱਲ ਖਿਲ ਹਏ,
ਮੇਰੇ ਡੈਡੀ ਕਿੱਧਰ ਨੂੰ ਚਲੇ ਗਏ?”*
ਉਤੇ ਲਿਖੀਆ ਗੀਤ ਮੈਂ ਡੈਡੀ ਤੇ ਜਾਣ ਤੇ ਗਾਉਂਦਾ ਸੀ,
ਜੱਦ ਟੂਰ ਤੋਂ ਵਾਪਿਸ ਆਂਦੇ ਮੈਂ ਨੱਠਾ ਭਜਾ ਆਉਂਦਾ ਸੀ।
“ਬੇਟੂ ਰਾਣਾ” ਕਹਿ ਕੇ ਫਿਰ ਗਲੇ ਮੈਨੂੰ ਲਗਾਂਦੇ ਸੀ,
ਛੋਟਾ ਜੇਆ ਪਰਿਵਾਰ ਸੀ ਸਾਡਾ ਕੱਠੇ ਮੌਜ ਮਨਾਂਦੇ ਸੀ।
ਮੇਰੀ ਮਾਂ ਇਕ ਦੇਵੀ ਸੀ, ਬਹੁਤ ਸੁੰਦਰ ਤੇ ਪਯਾਰੀ,
ਸਾਡੇ ਸਾਰਿਆਂ ਦੇ ਦੇਖ ਭਾਲ ਚ ਸਾਰੀ ਉਮਰ ਗੁਜ਼ਾਰੀ।
ਦੋਨਾਂ ਦਾ ਆਪਸ ਚ ਪਿਆਰ ਦੇਖ ਕੇ ਸਾਰੇ ਸੀ ਹੈਰਾਨ,
ਲੋਕੀ ਕਹਿੰਦੇ ਸੀ ਰੱਬ ਦੀ ਮੂਰਤ, ਨਹੀਂ ਸੀ ਇਹ ਇਨਸਾਨ।
ਭੈਣ ਅਤੇ ਭਰਾ ਨੇ ਵੀ ਦੇਖੀ ਓਹਨਾ ਦੀ ਰੱਬੀ ਮੂਰਤ,
ਹਰ ਕੰਮ ਚ ਉਹ ਸਾਥ ਸੀ ਸਾਡੇ, ਪੂਰੀ ਕੀਤੀ ਹਰ ਜ਼ਰੂਰਤ।
ਫਿਰ ਕਿਸੀ ਨੇ ਵੈਰ ਕੱਢਿਆ, ਖੋ ਲਿਆ ਸਾਡੇ ਬਾਪ ਨੂੰ,
ਵਾਹਿਗੁਰੂ ਜ਼ਰੂਰ ਸਜ਼ਾ ਦਏਗਾ ਐਨੇ ਵੱਡੇ ਪਾਪ ਨੂੰ।
ਅਚਾਨਕ ਉਸ ਦਿਨ ਸਾਡੀ ਜ਼ਿੰਦਗੀ ਦੀ ਜੋਤ ਗਈ ਸੀ ਬੁਝ,
ਪਹਾੜ ਸਾਡੇ ਤੇ ਟੁੱਟ ਪਿਆ, ਕੁਛ ਭੀ ਨਹੀਂ ਆਉਂਦਾ ਸੀ ਸੁਝ।
ਤਿਨਕਾ ਤਿਨਕਾ ਬਟੋਰੇ ਫੇਰ ਬਣਾਇਆ ਛੋਟਾ ਆਲ੍ਹਣਾ,
ਡੈਡੀ ਮੰਮੀ ਅਜੇ ਵੀ ਰਹਿੰਦੇ ਰੋਜ਼ ਹੈ ਦੀਵਾ ਬਾਲਣਾਂ।
ਹੋਰ ਮਾਰੋ ਹਤਯਾਰੋ, ਆਪਸ ਚ ਵੈਰ ਵਧਾਨ ਵਾਲੋ,
ਰੱਬ ਦੇ ਬੰਦੇ ਕਦੀ ਨਹੀਂ ਮਰਦੇ, ਬੁਰਾਈ ਚ ਖੈਰ ਮਨਾਣ ਵਾਲੋ।
Whispering Winds ਚ ਆਕੇ ਦੇਖੋ, ਮਾਂ ਬਾਪ ਸਾਡੇ ਅਜੇ ਭੀ ਜੀਂਦੇ,
ਪੈਂਤੀ ਸਾਲ ਤੋਂ ਬਾਅਦ ਅਸੀਂ ਓਹਨਾ ਦਾ ਖਾਂਦੇ ਪੀਂਦੇ।
ਮੇਰੇ ਡੈਡੀ ਓਥੇ ਹੀ ਹਨ, ਜਿਥੇ “ਗਰੌਂਦੀਆਂ ਚ ਖਿੜਨ ਫੁਲ”,
ਮੇਰੇ ਮੰਮੀ ਕੋਲ ਹੈ ਉਹ ਹੀਰਾ, ਜਿਸਦਾ ਕੋਈ ਨਹੀਂ ਹੈ ਮੁਲ।
Anju ajj phir nikal aaye,
Jadd mile almari ch khat purane;
Yaadan de putle pher pighal aaye,
Saamne dis paye guzre zamaane.
“Groundiyan (grounds) ch phul khil gaye,
Mere daddy lidhar nu chale gaye?”*
Utte likhiya geet main daddy te jaan te gaaunda si,
jadd tour tonh waapis aande main nathha bhajja aaunda si.
“Betu rana” keh ke phir gale mainu lagande si,
Chhota jeya parivaar si saada kathhe mauj manande si.
Meri maa ik devi si, bahut sundar te pyaari,
Saade sareyan di dekh bhaal ch saari umr guzaari.
Donan da aapas ch pyaar dekh ke saare si hairan,
Loki kehnde si rabb di murat, nahin si eh insaan.
Bhen ate bhara ne vi dekhi ohna di rabbi moorat,
Har kamm ch oh saath si saade, poori keeti har zaroorat.
Phir kisi ne wair kadeya, kho leya saade baap nu,
Waheguru zaroor saza dayega ehne wadde paap nu.
Achanak us din saadi zindagi di jot gayi si bujh,
Pahaad saade te tut peya, kuchh bhi naa aaunda si sujh.
Tinka tinka batore pher banayeya chhota aalahna,
Daddy mummy aje vi rehnde roz hai deewa baalna.
Hor maaro hatiyaro, aapas ch wait wadhaan waalo,
Rabb de bande kadi nahin marde, burayi ch khair manaan waalo.
Whispering Winds ch aa ke dekho, maa baap saade aje bhi jeende,
Paintin saal tonh baad aseen ohna da khande peende.
Mere daddy othe hi hun, jithe “groundiyan ch khidan phul”,
Mere mummy kol hai oh heera, jisda koi nahin hai mul.
*I made up and sang that song at the age of four!
Beautiful lines in remembrance . You lost your father untimely but still all of you have enjoyed a great life together at different places .
Very commendable.
Haven’t seen a better tribute to parents ,
You are an exemplary son too , so gentle ,kind and affectionate .
Again credit goes to your parents only .
I also miss your mom !
Thank you, Sir. Regards
Thank you, Anila. Mom and dad were the bestest in the whole world. I have learnt many a thing from them.