ਇਕ ਗੱਲ ਤੈਨੂੰ ਕਹਾਂ ਤਾਂ ਬੁਰਾ ਨਾ ਲਈ ਮਨ,
ਜੱਦ ਮੈਂ ਤੈਨੂੰ ਮਿਲਣ ਆਵਾਂ ਅਪਣੇ ਕੁੱਤੇ ਨੋ ਲਈ ਬਨ।
ਕਲ ਮੈਂ ਤੇਰੇ ਲਈ ਸਵਿੱਸ ਚਾਕਲੇਟ ਲੈ ਕੇ ਆਇਆ ਸੀ,
ਜੱਦ ਤਕ ਤੂੰ ਤੈਯਾਰ ਹੋ ਆਈ, ਓਹਨੇ ਸਾਰੇ ਖਾ ਲਿੱਤੇ ਸਨ।
ਪਹਿਲੇ ਓਹ ਅਰਾਮ ਚ ਬੈਠਿਆ ਸੀ, ਪਰ ਜਦੋਂ ਮੈਂ ਫੜਿਆ ਹੱਥ ਤੇਰਾ,
ਉਹ ਵੱਡਣ ਨੂੰ ਪੈ ਗਿਆ, ਖੜੇ ਹੋ ਗਏ ਸੀ ਓਸਦੇ ਕੰਨ।
ਤੂੰ ਮੇਰੇ ਲਈ ਡ੍ਰਿੰਕ ਬਣਾ ਲੈ ਆਈ, ਮੈਨੂੰ ਆਉਣ ਲੱਗਾ ਸੀ ਮਜ਼ਾ,
ਅਚਾਨਕ ਕੀ ਦੇਖਦਾ ਹਾਂ, ਓਹਨੇ ਗਿਲਾਸ ਹੀ ਦਿੱਤਾ ਭੰਨ।
ਮੈਂ ਹੌਂਸਲਾ ਕਰ ਕੇ ਆਪਣੇ ਬੁਲ ਤੇਰੇ ਵੱਲ ਕੀਤੇ,
ਚਲਾਕ ਕੁੱਤੇ ਨੇ ਘੰਟੀ ਬਜਾ ਦਿੱਤੀ ਟਨ ਟਨ ਟਨ।
ਇਹ ਤਾਂ ਨਹੀਂ ਕੇ ਮੇਤੋਂ ਜ਼ਯਾਦਾਹ ਕੁੱਤਾ ਹੈ ਤੈਨੂੰ ਪਸੰਦ,
ਫਿਰ ਤਾਂ ਮੈਨੂੰ ਛੱਡ ਕੇ ਕੁੱਤੇ ਨੂੰ ਹੀ ਤੂੰ ਕਰ ਰੱਖੀਂ ਪ੍ਰਸੰਨ।
Ik gal tainu kahan tanh bura na layi mann,
Jadd main tainu milan aanwan apne kutte nu layi bann.
Kal main tere layi Swiss Chocolate lai ke aayiya si,
Jadd taq tu taiyaar ho aayi, ohne saare kha lite sann.
Pehle oh araam ch baitheya si, par jadon main fadeya hath tera,
Oh waddan nu pai gyeya, khade ho gaye si usde kann.
Tu mere layi drink bana lai aayi, mainu aaun laga si maza,
Achanak ki dekhda haan, ohne glass hi ditaa bhann.
Main haunsla kar ke aapne bul tere wal keete,
Chalaak kutte ne ghanti baja ditti tann tann tann.
Eh tanh nahin ke maiton zyaadah kutta hai tainu pasand,
Phir tanh mainu chhadd ke kutte nu hi tu kar rakhin prasann.
What a lovely poem !!!
Wow ! Though the “Kutta” has played the spoiler yet he became an instrument in construction of a n excellent comic poem.
Haha, yes indeed, Jaswant.