ਸਰੋੰ ਦੇ ਖੇਤਾਂ ਚ ਖੇਡਦੇ ਸੀ ਗਬਰੂ,
ਗੀਤ ਗਾਂਦੀਆਂ ਸੀ ਮੁਟਿਆਰਾਂ,
ਪਰ ਜੱਦ ਦੇ ਨਸ਼ੇ ਹਨ ਪੰਜਾਬ ਚ ਸ਼ੁਰੂ,
ਅਫੀਮ ਤੇ ਗਾਂਜੇ ਮਾਰਦੇ ਨੇ ਫੁਨਕਾਰਾਂ।
ਇਸ ਧਰਤੀ ਤੇ ਅਸੀਂ ਹੂਏ ਹੈਂ ਵੱਡੇ,
ਇਹ ਧਰਤੀ ਸੀ ਵੀਰ ਜਵਾਨਾਂ ਦੀ,
ਹਰੇ ਭਰੇ ਖੇਤਾਂ ਚ ਚਲਦੇ ਸੀ ਗੱਡੇ,
ਸੰਗਤ ਸੀ ਗੁਰੂ ਨਾਨਕ ਤੇ ਮਰਦਾਨਾ ਦੀ।
ਸੌਣ ਚ ਪੈਂਦੀਆਂ ਸੀ ਪੀਂਗਾਂ,
ਹੁੰਦੀ ਸੀ ਕਿਕਲੀ ਕਲੀਰ ਦੀ,
ਜੱਟ ਮੇਹਨਤ ਕਰਕੇ ਮਾਰਦੇ ਸੀ ਡੀਂਗਾਂ,
ਇਜ਼ਤ ਸੀ ਗਰੀਬ ਦੀ ਤੇ ਅਮੀਰ ਦੀ।
ਭੰਗੜਾ ਤੇ ਗਿਦਾ ਪਾਂਦੇ ਸੀ ਸਾਰੇ,
ਸੁਣਦੇ ਸੀ ਟੱਪੇ ਤੇ ਬੋਲੀਆਂ,
ਕਿਤੇ ਨਾ ਸੀ ਨਸ਼ੇ ਦੇ ਹਤਿਆਰੇ,
ਮਿਲਦੀਆਂ ਨਾ ਸੀ ਜ਼ਹਿਰੀਲੀ ਗੋਲੀਆਂ।
ਲਗਦਾ ਪੰਜਾਬ ਨੂੰ ਲੱਗ ਗਈ ਹੈ ਨਜ਼ਰ,
ਖੂੰਜ ਗਈ ਹੈ ਖੁਸ਼ੀਆਲੀ,
ਇਹ ਸਭ ਹੈ ਇਸ ਜ਼ਹਰ ਦਾ ਅਸਰ,
ਖ਼ਤਮ ਹੋ ਰਹੀ ਹੈ ਹਰਿਆਲੀ।
ਆਓ ਸਬ ਮਿਲਕੇ ਪੰਜਾਬ ਨੂੰ ਬਚਾਈਏ,
ਨਾ ਕਰੀਏ ਮੌਤ ਦੇ ਸ਼ਾਹੂਕਾਰਾਂ ਨੂੰ,
ਫਿਰ ਤੋਂਹ ਦੇਸ਼ ਨੂੰ ਖੁਸ਼ਹਾਲ ਬਣਾਇਏ,
ਸਜ਼ਾ ਦਿਲਈਏ ਇਹਨਾਂ ਹਤਿਆਰਿਆਂ ਨੂੰ।
ਅਸੀਂ ਨਹੀਂ ਡੁਬਾਣਾ ਗੁਰੂ ਗੋਬਿੰਦ ਸਿੰਘ ਦਾ ਨਾਮ,
ਅਸੀਂ ਹਾਂ ਬੰਦਾ ਬਹਾਦਰ ਦੇ ਬਾਲ।
ਸਾਰੇ ਰਲ ਕੇ ਫੈਲਾਯੋ ਇਹ ਪੈਗ਼ਾਮ,
ਸਾਡੀ ਜੰਗ ਹੈ ਮੌਤ ਦੇ ਸੌਦਾਗਰ ਨਾਲ।
Saron de khetan ch kedade si gabroo,
Geet gaandiyan si mutiyaaran,
Par jadd de nashe han Punjab ch shuru,
Afeem te gaanje marde ne funkaara.
Is dharti te aseen hoye haan wadde,
Eh dharti si veer jawaana di,
hare bhare khetan ch chalde si gadde,
sangat si Guru Nanak te Mardana di.
Saun ch paindiyan si peengan,
Hundi si kikli kaleer di,
Jatt mehnat karke maarde si deengan,
Izzat si ameer di te gareeb di.
Bhangra te Gidda paande si saare,
Sunade si tappe te boliyan,
Kite na si nashe de hatiyare,
Mildiyan na si zehreeli goliyan.
Lagda Punjab nu lagg gayi hai nazar,
Khunj gayi hai khushiyali;
Eh sab hai is zehr da asar,
Khatam ho gayi hai hariyali.
Aao sab milke Punjab nu bachayiye,
Naa kariye maut de sahukaaran nu,
Phir tonh desh nu khushhaal banayiye,
Saza dilayiye ehna hatiyariyan nu.
Aseen nahin dubaana Guru Gonind da naam,
Aseen haan Banda Bahadur de baal,
Saare mil ke phailao eh paighaam,
Saadi jung hai maut de saudagar naal.
How well said. We the Punjabis must resurrect our name, fame and heritage.
Sadly, we are going through an avoidable chapter in our proud history. I hope we come out of it soon.
Punjab of sixties n seventies has lost somewhere completely . Nicely brought out the present scenario.
Yes, Jaswant, sadly.