ਤੇਰੇ ਹੱਥਾਂ ਤੋਂਹ ਕੁੱਟ ਖਾਣ ਦਾ ਮੇਰਾ ਕੋਈ ਖਿਆਲ ਨਹੀਂ,
ਪਰ ਤੇਰੇ ਹੱਥਾਂ ਤੋਂਹ ਦੂਰ ਮੈਂ ਭੱਜਾਂ ਇਹ ਭੀ ਮੇਰੀ ਮਜ਼ਾਲ ਨਹੀਂ।
ਸਾਰੀ ਤਨਖਵਾਹ ਤੇਰੇ ਕਪੜ੍ਹਿਆਂ ਤੇ ਖਰਚ ਦਿੰਦਾ ਹਾਂ,
ਫੇਰ ਵੀ ਫ਼ਕਰ ਹੈ ਮੈਂ ਕੋਈ ਗ਼ਰੀਬ ਕੰਗਾਲ ਨਹੀਂ।
ਮੇਰੇ ਚੇਹਰੇ ਦਾ ਹਰ ਵਕ਼ਤ ਉਡਿਆ ਰਹਿੰਦਾ ਹੈ ਰੰਗ,
ਕੀ ਇਹ ਤੇਰੀ ਤਿੱਖੀ ਨਜ਼ਰ ਦਾ ਅਨੋਖਾ ਕੋਈ ਕਮਾਲ ਨਹੀ?
ਸਾਰਾ ਦਿਨ ਤੇਰੀ ਤੂੰ ਤੂੰ ਮੈਂ ਮੈਂ ਸੁਣਦਾ ਰਹਿੰਦਾ ਹਾਂ,
ਲੋਕਾਂ ਨੂੰ ਅਚੰਭਾ ਲਗਦਾ, ਮੈਂ ਫੇਰ ਭੀ ਹਾਲ ਬੇਹਾਲ ਨਹੀਂ।
ਡਿਨਰ ਖਾਣ ਤੋਂਹ ਬਾਅਦ ਥੱਕ ਕੇ ਮੈਂ ਸੌਂ ਜਾਂਵਾਂ,
ਇਹੋ ਜੇਹੀ ਕਿਸਮਤ ਭੀ ਮੇਰੇ ਨਾਲ ਨਹੀਂ।
ਇਕ ਵਕ਼ਤ ਮੇਰੀਆਂ ਜ਼ੁਲਫ਼ਾਂ ਦੇਵ ਆਨੰਦ ਵਰਗੀਆਂ ਸੀ,
ਹੁਣ ਅਫਸੋਸ ਹੈ ਮੇਰੇ ਸਿਰ ਤੇ ਕੋਈ ਬਾਲ ਨਹੀਂ।
ਇਹਨਾਂ ਕੁਜ ਹੋਕੇ ਵੀ ਮੈਂ ਤੇਰਾ ਰਹੀਆਂ ਹਾਂ ਤੇਰਾ ਰਹਾਂਗਾ,
ਦੂਜੀ ਔਰਤ ਵਲ ਨਜ਼ਰ ਚੁੱਕਣ ਦਾ ਪੈਦਾ ਹੁੰਦਾ ਸਵਾਲ ਨਹੀਂ।
Tere hathan tonh kutt khan da mera koi swaal nahin,
Par tere hathan tonh door main bhajaan eh bhi meri mazaal nahin.
Saari tankhwaah tere kapdheyan te kharch dinda haan,
Pher wi faqr hai main koi gareeb kangaal nahin.
Mere chehre daa har waqt udheya rehnda hai rang,
Ki eh teri tikhi nazar da anokha koi kamaal nahin?
Saara din teri tu tu main main sunana rehnda haan,
Lokan nu achambha lagda hai, main pher bhi haal behaal nahin.
Dinner khaan tonh baad thak ke main saun jawan,
Eho jeyi kismat bhi mere naal nahin.
Ik waqt meriyan zulfaan Dev Anand wargiyan si,
Hun afsos hai mere chehre te koi baal nahin.
Ehna kuj hoke wi main tera rehan haan, tera rahanga,
Dooji aurat wal nazar chukkan da paida hunda sawaal nahin.
Sir good one with a poster of the movie “Naukar Biwi Ka” you have written beautiful simple punjabi . I wish I was like you who has such good command over all the languages you know. regards
Vikrant Parashar
Thank you, Vikrant. You know so many things that I don’t know
Wah Wah
Thank you, Sir